
speech therapy in Sunam Speech therapist in Sunam ...

speech therapy in Sunam Speech therapist in Sunam Autism treatment in Sunam ਬੱਚਿਆਂ ਨੂੰ autism diagnosed ਤੋਂ ਬਾਅਦ ਖੇਡਣ ਦੇ ਮੌਕੇ ਦੇਣਾ ਕਿਉ ਜਰੂਰੀ ਹੈ ? ਮੈਂ ਕੁਝ ਮਾਤਾ ਪਿਤਾ ਨਾਲ ਗੱਲ ਕੀਤੀ, ਕਿ ਬੱਚਾ ਸਾਰਾ ਦਿਨ ਕੀ ਕਰਦਾ ਹੈ, ਤਾ ਉਹ ਕਹਿੰਦੇ ਕਿ ਉਹ ਤਾ ਸਾਰਾ ਦਿਨ ਘਰ ਵਿਚ ਹੀ ਰਹਿੰਦਾ ਹੈ, ਮੈਂ ਪੁੱਛਿਆ ਕਿਉਂ? ਉਹ ਕਹਿਣ ਲੱਗੇ, ਸਾਨੂੰ ਕਿਸੀ ਨੇ ਕਿਹਾ ਕਿ ਇਸ ਨੂੰ ਸਕੂਲ ਭੇਜਣ ਦਾ ਕਿ ਫਾਇਦਾ ਹੈ| ਇਹ ਤਾ autistic ਹੈ, ਇਹਨੇ ਸਕੂਲ ਜਾ ਕੇ ਕੀ ਕਰਨਾ ਹੈ, ਨਾਲੇ ਮੈਮ ਸੱਚੀ ਗੱਲ ਹੈ ਕਿ ਇਹ ਤਾ ਸਕੂਲ ਜਾ ਕੇ ਬੈਠਦਾ ਵੀ ਨਹੀਂ ਤੇ ਨਾ ਹੀ ਆਪਣੇ ਹਮ ਉਮਰ ਬੱਚਿਆਂ ਦੇ ਨਾਲ ਖੇਡਦਾ ਹੈ | ਫਿਰ ਮੈਂ parents ਨੂੰ ਪੁੱਛਿਆ, ਕਿ ਅਗਰ ਬੱਚਾ ਇਹ ਸਭ ਨਹੀਂ ਕਰਦਾ ਤਾ ਤੁਸੀਂ ਉਸ ਲਈ ਕੀ ਕੀਤਾ, ਫਿਰ ਉਹ parents ਚੁੱਪ ਹੋ ਗਏ ਇਹ ਸਭ ਕੁਝ ਹੀ ਹੋ ਰਿਹਾ ਹੈ, ਅੱਜ ਦੇ ਟਾਈਮ ਵਿਚ ਹਰ autistic ਬੱਚੇ ਨਾਲ ਅਗਰ ਬੱਚਾ autistic ਹੈ ਤਾਂ ਬਸ ਉਹਨੂੰ ਅੰਦਰ ਬੰਦ ਘਰ ਦਿਓ, ਪਰ ਇਹ ਗੱਲ ਬਿਲਕੁਲ ਗਲਤ ਹੈ, ਅਗਰ ਬੱਚਾ autistic ਤਾਂ ਉਹ ਦੇ ਵੀ ਤਾਂ emotions, feeling ਹਨ | ਉਸ ਨੂੰ ਕਿਉਂ ਬੱਚਿਆਂ ਨਾਲ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਦਾ ਹੈ? 1)Parents Question (ਉਹ ਤਾਂ ਆਪਣੀ ਉਮਰ ਦੇ ਬੱਚਿਆਂ ਵੱਲ ਦੇਖਦਾ ਵੀ ਨਹੀਂ ਹੈ, ਅਸੀਂ ਕੀ ਕਰੀਏ?) *Ans:- ਤਾਂ ਮੈਂ ਉਹਨਾਂ ਨੂੰ ਕਿਹਾ, ਅਗਰ ਬੱਚਾ ਸ਼ੁਰੂ ਵਿਚ ਨਹੀਂ ਦੇਖ ਰਿਹਾ, ਤਾਂ ਤੁਸੀਂ ਉਸ ਗੱਲ ਨੂੰ negtive ਨਹੀਂ ਲੈਣਾ, ਬਲਕਿ ਬੱਚੇ ਨੂੰ support ਕਰਨੀ ਹੈ, ਅਗਰ ਬੱਚਾ ਇਕੱਲੇ ਵਿਚ ਹੀ toys ਨਾਲ ਖੇਡ ਰਿਹਾ ਹੈ ਤਾਂ ਕੋਈ ਗੱਲ ਨਹੀਂ, ਪਰ ਉਥੇ ਵੀ ਬੱਚਾ ਕੁਝ ਨਾ ਕੁਝ ਜਰੂਰ ਸਿੱਖ ਰਿਹਾ ਹੈ, ਸੋਂ ਇਸ ਤਰਾਂ ਬੱਚੇ ਨੂੰ ਉਸ ਸਥਿਤੀ ਵਿਚ ਹੌਲੀ ਹੌਲੀ ਟਾਈਮ ਜਰੂਰ ਲੱਗੇਗਾ, ਪਰ ਉਹ ਦੂਸਰੇ ਬੱਚਿਆਂ ਨਾਲ ਖੇਡਣਾ ਸਿੱਖ ਜਾਵੇਗਾ, ਤੁਸੀਂ ਪਹਿਲਾ ਬੱਚੇ ਨੂੰ ਇਕ ਮੌਕਾ ਤਾਂ ਦਿਓ | 2)parents Question(ਬੱਚਾ ਗਾਰਡਨ ਵਿਚ ਵੀ ਆਪਣੇ behavior ਦਿਖਾਉਦਾ ਹੈ). Ans:-ਫਿਰ ਉਹਨਾਂ ਕਹਿਣਾ ਸ਼ੁਰੂ ਕੀਤਾ, ਅਗਰ ਅਸੀਂ ਉਸਨੂੰ ਪਾਰਕ ਵਿਚ ਲੈ ਕੇ ਜਾਂਦੇ ਹਾਂ, ਤਾਂ ਉਹ ਉਥੇ ਮਾਰਨਾ, ਗੁੱਸਾ ਕਰਨਾ ਅਤੇ ਖਿਜਣਾ ਸ਼ੁਰੂ ਕਰ ਦੇਂਦਾ ਹੈ | ਫਿਰ ਮੈਂ ਉਹਨਾਂ ਨੂੰ ਕਿਹਾ, ਕਿ ਅਗਰ ਉਹ ਪਾਰਕ ਵਿਚ ਇਸ ਤਰਾਂ ਦਾ behavior ਦਿਖਾਉਦਾ ਹੈ ਤਾਂ ਇਸ ਦੀ ਸੁਰੂਆਤ ਤੁਸੀਂ ਘਰ ਤੋਂ ਹੀ ਕਰ ਸਕਦੇ ਹੋ, ਅਗਰ ਬੱਚਾ ਘਰ ਵਿਚ ਵੀ ਜਿਆਦਾ ਬੱਚਿਆਂ ਨਾਲ ਨਹੀਂ ਖੇਡਦਾ, ਤਾਂ ਤੁਸੀਂ ਇਕ ਬੱਚੇ ਤੋਂ ਹੀ ਸ਼ੁਰੂ ਕਰ ਸਕਦੇ ਹੋ ਹੌਲੀ -ਹੌਲੀ 2 ਜਾ 3 ਤਿੰਨ ਬੱਚਿਆਂ ਨਾਲ ਫਿਰ ਗਾਰਡਨ ਵਿਚ ਵੀ ਬੱਚਾ ਆਪਣੇ ਆਪ ਨੂੰ adapt ਕਰ ਲਵੇਗਾ, ਸੋਂ ਇਸ ਤਰਾਂ ਤੁਸੀਂ ਬੱਚੇ ਨੂੰ ਇਕ ਮੌਕਾ ਤਾਂ ਦਿਓ| ਸੋਂ ਅੰਤ ਵਿਚ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ, ਕਿ ਤੁਸੀਂ ਆਪਣੇ ਬੱਚੇ ਨੂੰ ਘਰ ਵਿਚ ਬੰਦ ਨਾ ਕਰੋ, ਬਲਕਿ ਉਹਨੂੰ ਵੀ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਦਿਓ, ਅਤੇ ਉਹਨੂੰ ਆਪਣੀ ਹਮ ਉਮਰ ਬੱਚਿਆਂ ਨਾਲ ਖੇਡਣ ਲਈ ਵੀ ਪ੍ਰੇਰਿਤ ਕਰੋ ਅਤੇ ਇਸ ਦੀ ਸੁਰੂਆਤ ਘਰ ਤੋਂ ਹੀ ਕਰਨੀ ਜਰੂਰੀ ਹੈ, ਤਾਂ ਹੀ ਬੱਚਾ ਸਮਾਜ ਵਿਚ ਵੀ ਆਪਣੇ ਆਪ ਨੂੰ ਵਿਕਸਿਤ ਕਰ ਸਕੇਗਾ |
Subscribe for latest offers & updates
We hate spam too.
