

ਘਰ ਵਿਚ Echolalia ਨੂੰ ਕਿਵੇਂ ਰੋਕਿਆ ਜਾਵੇ ? Echolalia meaning :- ਕਈ ਵਾਰ ਅਸੀਂ ਦੇਖਿਆ ਹੋਵੇਗਾ, ਕਿ ਔਟਿਜ਼ਮ ਬੱਚੇ ਸਾਡੀਆਂ ਕਹੀਆ ਗੱਲਾਂ ਨੂੰ ਹੀ ਵਾਪਸ ਬੋਲਦੇ ਹਨ l ਉਦਾਹਰਣ ਦੇ ਤੌਰ ਤੇ ਤੁਸੀਂ ਬੋਲਦੇ ਹੋ ਬੇਟਾ ਖਾਣਾ ਖਾ ਲੋ, ਬੱਚਾ ਵੀ ਉਹੀ ਬੋਲਦਾ ਹੈ ਖਾਣਾ ਖਾ ਲੋ l ਸੋਂ ਇਸ repeat ਕਰਨ ਦੀ ਸਮੱਸਿਆ ਨੂੰ ਹੀ Echolalia ਕਿਹਾ ਜਾਦਾ ਹੈ l ਅਸੀਂ ਦੇਖਦੇ ਹਾਂ, ਔਟਿਜ਼ਮ ਬੱਚਿਆਂ ਨੂੰ (communication) ਗੱਲਬਾਤ ਕਰਨ ਵਿਚ ਸਮੱਸਿਆ ਆਉਂਦੀ ਹੈ l ਅਗਰ ਬੱਚਾ ਗੱਲਾਂ ਨੂੰ repeat ਕਰ ਰਿਹਾ ਹੈ ਮਤਲਬ ਬੱਚਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ l ਪਰ ਉਹਦੀ repeat ਕਰਨ ਦੀ ਆਦਤ ਨੂੰ ਅਸੀਂ meaningful ਬਣਾਉਣਾ ਹੈ, ਅਸੀਂ ਦੇਖਿਆ ਹੋਵੇਗਾ ਕਿ 2-3 ਸਾਲ ਦੇ normal ਬੱਚੇ ਵੀ ਕਦੇ ਕਦੇ ਸ਼ਬਦਾਂ ਨੂੰ repeat ਕਰ ਦੇਂਦੇ ਹਨ l ਸੋਂ ਆਪਾਂ ਕੁਝ ਕੋਸ਼ਿਸ਼ ਨਾਲ ਬੱਚਿਆਂ ਦੀ ਇਹ ਸਮੱਸਿਆ ਦੂਰ ਕਰ ਸਕਦੇ ਹਾਂ ਅਤੇ ਬੱਚਿਆਂ ਨੂੰ ਗੱਲਬਾਤ ਕਰਨੀ ਸਿਖਾ ਸਕਦੇ ਹਾਂ l ਸਾਨੂੰ ਬੱਚੇ ਦੀ ਪ੍ਰੋਬਲਮ ਤੇ ਕੰਮ ਕਰਨ ਲਈ ਹੇਠਾਂ ਲਿਖਿਆ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ l 1) Vocabulary (ਸ਼ਬਦਕੋਸ਼):- ਸੋਂ ਬੱਚਿਆਂ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਬਦਾਂ ਦਾ ਹੋਣਾ ਬਹੁਤ ਜਰੂਰੀ ਹੈ, ਬੱਚੇ ਨੂੰ vocabulary ਸਿਖੌਣ ਲਈ ਅਸੀਂ pictures ਦਾ ਇਸਤੇਮਾਲ ਕਰ ਸਕਦੇ ਹਾਂ l ਤਾਂ ਜੋ ਬੱਚਾ ਉਹਨਾਂ ਚੀਜਾਂ ਨੂੰ ਜਿਆਦਾ ਟਾਈਮ ਤਕ ਯਾਦ ਵੀ ਰੱਖ ਸਕੇ l ਸੋਂ ਸਭ ਤੋਂ ਪਹਿਲਾ ਬੱਚੇ ਕੋਲ vocabulary ਹੋਣੀ ਜਰੂਰੀ ਹੈ l 2)Pause (ਰੁਕਣਾ):- ਸੋਂ ਬੱਚੇ ਦੀ repeat ਕਰਨ ਦੀ ਸਮੱਸਿਆ ਨੂੰ ਰੋਕਣ ਤੋਂ ਪਹਿਲਾ ਬੱਚੇ ਨੂੰ ਥੋੜਾ pause (ਰੁਕਣਾ ) ਆਉਣਾ ਜਰੂਰੀ ਹੈ ਉਦਾਹਰਣ:- ਅਗਰ ਤੁਸੀਂ ਬੱਚੇ ਨੂੰ ਉਸਦਾ ਨਾਮ ਪੁੱਛਦੇ ਹੋ ਤਾਂ ਫਿਰ ਥੋੜਾ ਟਾਈਮ ਹੱਥ ਨਾਲ ਬੱਚੇ ਨੂੰ ਰੋਕ ਕੇ ਫਿਰ ਉਸਨੂੰ ਇਸ਼ਾਰੇ ਨਾਲ ਬੋਲਣ ਲਈ ਕਹਿਣਾ ਚਾਹੀਦਾ ਹੈ l ਸੋਂ ਇਸ ਤਰਾਂ ਬੱਚੇ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ l 3)Group activity (ਗਰੁੱਪ ਵਿਚ):- ਬੱਚੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਬੱਚੇ ਨੂੰ ਗਰੁੱਪ ਵਿਚ ਵੀ activity ਕਰਵਾਓਨੀ ਚਾਹੀਦੀ ਹੈ l ਅਗਰ ਬਾਕੀ ਬੱਚਿਆਂ ਨੂੰ ਤੁਸੀਂ ਪੁੱਛ ਰਹੇ ਹੋ, ਇਹ ਕੀ ਹੈ? ਅਗਰ ਇਕ ਬੱਚਾ ਉੱਤਰ ਦੇਵੇਗਾ, ਤਾਂ ਉਹ ਬੱਚਾ ਵੀ ਉੱਤਰ ਦੇਵੇਗਾ l ਇਸ ਤਰਾਂ ਬੱਚੇ ਦੀ repeat ਕਰਨ ਨੂੰ ਰੋਕਿਆ ਜਾ ਸਕਦਾ ਹੈ l 4)Gesture/picture(ਇਸਾ਼ਰਿਆ ਦਾ ਇਸਤੇਮਾਲ ):- ਬੱਚੇ ਦੀ ਸਮੱਸਿਆ ਨੂੰ ਠੀਕ ਕਰਨ ਲਈ, ਬੱਚੇ ਨਾਲ ਗੱਲਬਾਤ ਕਰਨ ਲਈ picture ਜਾ gesture ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਜੋ ਬੱਚੇ ਨੂੰ repeat ਕਰਨ ਦਾ ਮੌਕਾ ਹੀ ਨਾ ਮਿਲ ਸਕੇ l 5)Questions( ਪ੍ਰਸ਼ਨ ):- ਬੱਚੇ ਵਾਸਤੇ what, why, when ਇਸ ਤਰਾਂ ਦੇ ਪ੍ਰਸ਼ਨ ਲੱਭ ਕੇ ਰੱਖਣੇ ਚਾਹੀਦੇ ਹਨ l ਅਤੇ ਹਰ ਰੋਜ ਇਹਨਾਂ ਦਾ ਅਭਿਆਸ ਕਰਨਾ ਜਰੂਰੀ ਹੈ l ਇਸ ਤਰਾਂ echolalia ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ l ਘਰ ਵਿਚ ਬੱਚੇ ਦੀ repeat ਕਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਉਪਰ ਦੱਸੀਆਂ ਗੱਲਾਂ ਵੱਲ ਧਿਆਨ ਦੇਣਾ ਜਰੂਰੀ ਹੈ l ਅਤੇ ਇਹ ਹਰ ਰੋਜ ਕਰਨੀਆਂ ਵੀ ਜਰੂਰੀ ਹੈ, ਤਾਂ ਹੀ ਸਾਡਾ ਬੱਚਾ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ l
We hate spam too.