

AUTISM ਬੱਚਿਆਂ ਦੀ ਬੈਠਣ ਦੀ ਸਹਿਣਸੀਲਤਾ ਤੇ ਕੰਮ ਕਰਨਾ l ਹਮੇਸ਼ਾਂ ਮਾਤਾ ਪਿਤਾ ਦਾ ਇਕ ਹੀ ਪ੍ਰਸ਼ਨ ਹੁੰਦਾ ਹੈ, ਕਿ ਸਾਡਾ ਬੱਚਾ ਟਿਕ ਕੇ ਨਹੀਂ ਬੈਠਦਾ, ਉਹ ਹਮੇਸ਼ਾ ਏਧਰ ਓਧਰ ਹੀ ਭੱਜਦਾ ਰਹਿੰਦਾ ਹੈ l ਮਾਤਾ ਪਿਤਾ ਨੂੰ ਬੱਚੇ ਦੀ ਉਮਰ ਵੀ ਦੇਖਣੀ ਚਾਹੀਦੀ ਹੈ, ਕਿ ਅਗਰ ਬੱਚਾ ਬਹੁਤ ਛੋਟਾ ਹੈ, ਤਾਂ ਉਹ ਕਿਸ ਪ੍ਰਕਾਰ ਘੰਟਾ ਜਾ ਅੱਧਾ ਘੰਟਾ ਬੈਠ ਸਕਦਾ ਹੈ l ਅਗਰ ਆਪਾ 0-7 ਸਾਲ ਦੇ ਬੱਚਿਆਂ ਦੀ ਗੱਲ ਕਰੀਏ, ਤਾਂ ਉਹ ਬੈਠਣਾ, ਉੱਠਣਾ, ਕੁਦਣਾ, ਭੱਜਣਾ l ਇਸ ਤਰਾਂ ਦੀਆਂ ਸਾਰੀਆਂ ਸਰੀਰਿਕ ਗਤੀਵਿਧੀਆ ਖੁਦ ਹੀ ਸਿੱਖ ਜਾਦਾ ਹੈ, ਮਾਤਾ ਪਿਤਾ ਦਾ ਹੁੰਦਾ ਹੈ, ਕਿ ਸਾਡਾ ਬੱਚਾ ਇਕ ਜਗਾ ਟਿਕ ਕੇ ਬੈਠੇ, abc ਬੋਲੇ, ਲਿਖੇ, matching ਕਰੇ ਜੋ ਸਭ ਸਕੂਲ ਵਿਚ ਬੱਚੇ ਲਈ ਜਰੂਰੀ ਹੈ l ਆਪਾ ਜਦੋਂ ਛੋਟੇ ਹੁੰਦੇ ਸਾ, ਤਾਂ ਆਪਾ ਆ ਸਭ ਖੇਡ-ਖੇਡ ਵਿਚ ਸਿੱਖ ਲੈਂਦੇ ਸੀ l ਪਰ ਹੁਣ ਬੱਚੇ ਨੂੰ ਘਰ ਤੋਂ ਬਹਾਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਦਾ, ਸੋਂ ਬੱਚਾ ਕਿਤੇ ਨਾ ਕਿਤੇ ਇਨ੍ਹਾਂ ਗੱਲਾਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ l ਅਗਰ ਬੱਚੇ ਦੀ ਉਮਰ 2-5 ਸਾਲ ਹੈ, ਤਾਂ ਬੱਚਾ 9 ਮਿੰਟ ਬੈਠੇਗਾ ਅਤੇ ਫਿਰ ਉਸ ਨੂੰ 2 ਜਾ 3 ਮਿੰਟ ਦੀ ਬ੍ਰੇਕ ਦੀ ਜਰੂਰਤ ਹੁੰਦੀ ਹੈ, ਇਸੇ ਤਰਾਂ ਅਗਰ ਬੱਚੇ ਦੀ 10-11ਸਾਲ ਹੈ, ਤਾਂ ਉਹ 20-25 ਮਿੰਟ ਬੈਠਦਾ ਹੈ, ਤਾਂ ਉਸ ਨੂੰ 7-9 ਮਿੰਟ ਦੀ ਬ੍ਰੇਕ ਦੀ ਜਰੂਰਤ ਪੈਂਦੀ ਹੈl ਸੋਂ ਇਸੇ ਪ੍ਰਕਾਰ ਆਪਾ ਜਾਣਾਗੇ ਕਿ ਉਹ ਕਿ ਕਾਰਨ ਹਨ, ਜਿਨ੍ਹਾਂ ਕਾਰਨ ਬੱਚਾ ਇਕ ਜਗਾ ਜਿਆਦਾ ਟਾਈਮ ਟਿਕ ਕੇ ਨਹੀਂ ਬੈਠਦਾ l ਕਾਰਨ :- 1)ਬਾਹਾਰੀ ਗਤੀਵਿਧੀਆ (outdoor activities):- ਅੱਜ ਦੇ ਟਾਈਮ ਵਿਚ ਬੱਚਿਆਂ ਨੂੰ ਘਰ ਵਿਚ ਹੀ ਰੱਖਿਆ ਜਾਦਾ ਹੈ, ਘਰ ਵਿਚ ਬੱਚਿਆਂ ਨੂੰ ਉਦਾ ਦਾ ਵਾਤਾਵਰਨ ਨਹੀਂ ਮਿਲ ਪਉਂਦਾ ਜੋ ਉਹ ਬਾਹਾਰ ਜਾ ਕੇ ਸਿੱਖ ਸਕਦਾ ਹੈ, ਅਗਰ ਬੱਚਾ ਘਰ ਵਿਚ ਖੇਡਦਾ ਵੀ ਹੈ, ਤਾਂ ਮਾਂ - ਬਾਪ ਦੁਵਾਰਾ ਉਹਨਾਂ ਨੂੰ ਮਨਾ ਕਰ ਦਿੱਤਾ ਜਾਦਾ ਹੈ, ਬੱਚੇ ਏਦਾਂ ਨਹੀਂ ਖੇਡਣਾ, ਬੈਠੋ l ਸੋਂ ਇਸ ਪ੍ਰਕਾਰ ਬੱਚਾ ਆਪਣੇ ਆਪ ਨੂੰ ਸ਼ਾਂਤ ਕਰ ਲੈਂਦਾ ਹੈ l 2)ਖੁਰਾਕ(diet):- ਅਗਰ ਬੱਚੇ ਦੀ ਖਾਣਾ - ਪੀਣਾ ਵੀ ਸਹੀ ਨਹੀਂ ਹੈ, ਤਾਂ ਵੀ ਬੱਚੇ ਵਿਚ ਬਹੁਤ ਪ੍ਰੋਬਲੇਮਸ ਆ ਸਕਦੀਆਂ ਹਨ, ਅਗਰ ਬੱਚਾ ਪੈਕੇਟ ਵਾਲਾ ਖਾਣਾ ਲੈਂਦਾ ਹੈ, ਚੌਕਲੇਟ ਜਾ ਬਰਗਰ ਵਰਗੀਆਂ ਚੀਜਾਂ ਖਾਂਦਾ ਹੈ, ਤਾਂ ਵੀ ਬੱਚਾ ਇਕ ਜਗਾ ਟਿਕ ਕੇ ਨਹੀਂ ਬੈਠ ਸਕਦਾ, ਸੋਂ ਇਸ ਪ੍ਰਕਾਰ ਬੱਚੇ ਦੀ ਖੁਰਾਕ ਵੀ ਸਹੀ ਹੋਣੀ ਚਾਹੀਦੀ ਹੈ l 3) ਸੌਣਾ(sleeping):-ਅਗਰ ਬੱਚੇ ਦੀ ਨੀਂਦ ਵੀ ਪੂਰੀ ਨਹੀਂ ਹੋ ਪਉਂਦੀ, ਤਾਂ ਵੀ ਬੱਚਿਆਂ ਖਿਜਿਆ ਰਹਿੰਦਾ ਹੈ, ਅਤੇ ਉਹ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ l ਸੋਂ ਇਸ ਪ੍ਰਕਾਰ ਬੱਚੇ ਦੀ ਨੀਂਦ ਵੀ ਬਹੁਤ ਜਰੂਰੀ ਹੈ l 3)ਸੰਵੇਦੀ ਪ੍ਰੋਸੇਸਿੰਗ ਸਿਸਟਮ(sensory processing system):- ਅਗਰ ਬੱਚੇ ਵਿਚ sensory issues ਹਨ, ਤਾਂ ਵੀ ਬੱਚਾ ਇਕ ਜਗਾ ਨਹੀਂ ਬੈਠ ਸਕੇਗਾ, ਕਿਉਕਿ ਬੱਚੇ ਦਾ ਸ਼ਰੀਰ ਉਸ ਚੀਜ ਲਈ ਤਿਆਰ ਨਹੀਂ ਹੈ, ਸੋਂ ਇਸ ਪ੍ਰਕਾਰ ਅਗਰ ਬੱਚੇ ਵਿਚ sensory issues ਹਨ ਤਾਂ ਵੀ ਬੱਚਾ ਨਹੀਂ ਬੈਠ ਸਕਦਾ l 4)ਆਸਾਨ ਗਤੀਵਿਧੀਆ(easy activities):- ਅਗਰ ਆਪਾ ਬੱਚਿਆਂ ਨੂੰ ਸ਼ੁਰੂ ਵਿਚ ਹੀ ਮੁਸ਼ਕਿਲ ਕੰਮ ਦੇਦੇ ਹਾਂ, ਤਾਂ ਬੱਚਾ ਅੱਗੇ ਤੋਂ ਫਿਰ ਉਸ ਗਤੀਵਿਧੀ ਨੂੰ ਨਹੀਂ ਕਰੇਗਾ, ਸੋਂ ਸਭ ਤੋਂ ਪਹਿਲਾ ਬੱਚੇ ਨੂੰ ਆਸਾਨ ਗਤੀਵਿਧੀਆ ਦੇਣੀਆਂ ਚਾਹੀਦੀਆਂ ਹਨ l ਤਾਂ ਕਿ ਬੱਚੇ ਵਿਚ ਦਿਲਚਸਪੀ ਪੈਦਾ ਹੋ ਸਕੇ l ਸੋਂ ਇਸ ਤਰਾਂ ਬੱਚੇ ਨੂੰ ਆਸਾਨ ਕੰਮ ਦੇਣੇ ਚਾਹੀਦੇ ਹਨ l ਆਪਣੇ ਬੱਚੇ ਨੂੰ ਬੈਠਣ ਲਈ ਤਿਆਰ ਕਰਨ ਤੋਂ ਪਹਿਲਾ ਬੱਚੇ ਦੀ problem ਤੇ ਕੰਮ ਕਰਨਾ ਜਰੂਰੀ ਹੈ, ਉਪਰ ਕੁਝ ਕਾਰਨ ਦੱਸੇ ਗਏ ਹਨ, ਜਿਹਨਾਂ ਤੋਂ ਅਸੀਂ ਬੱਚੇ ਬੱਚੇ ਦੀ problem ਵੇਖ ਸਕਦੇ ਹਾਂ l
We hate spam too.